ਅਨੁਸੂਚਿਤ ਜਾਤੀ ਨੌਜਵਾਨਾਂ ਲਈ ਮੁਫ਼ਤ ਬੁਟਿਕ ਟਰੇਨਿੰਗ, 30 ਜੂਨ ਤੱਕ ਕਰੋ ਅਰਜ਼ੀ

Jun 22, 2026 - 20:55
LATEST NEWS
Logo
ਅਨੁਸੂਚਿਤ ਜਾਤੀ ਨੌਜਵਾਨਾਂ ਲਈ ਮੁਫ਼ਤ ਬੁਟਿਕ ਟਰੇਨਿੰਗ, 30 ਜੂਨ ਤੱਕ ਕਰੋ ਅਰਜ਼ੀ
“ਅਨੁਸੂਚਿਤ ਜਾਤੀ ਨੌਜਵਾਨਾਂ ਲਈ ਮੁਫ਼ਤ ਬੁਟਿਕ ਟਰੇਨਿੰਗ, 30 ਜੂਨ ਤੱਕ ਕਰੋ ਅਰਜ਼ੀ”
Favicon
Read more on newswaala.com
22 Jun 2026
https://newswaala.com/phh/Punjabi/sc-boutique-training-malerkotla
Google News
ਅਨੁਸੂਚਿਤ ਜਾਤੀ ਨੌਜਵਾਨਾਂ ਲਈ ਮੁਫ਼ਤ ਬੁਟਿਕ ਟਰੇਨਿੰਗ, 30 ਜੂਨ ਤੱਕ ਕਰੋ ਅਰਜ਼ੀ

ਮਾਲੇਰਕੋਟਲਾ, 22 ਜੂਨ: ਪ੍ਰਧਾਨ ਮੰਤਰੀ ਅਨੁਸੂਚਿਤ ਜਾਤੀ ਅਭਿਊਦੈ ਯੋਜਨਾ ਤਹਿਤ ਪੰਜਾਬ ਸਰਕਾਰ ਵੱਲੋਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਦੇ ਸਹਿਯੋਗ ਨਾਲ ਅਨੁਸੂਚਿਤ ਜਾਤੀਆਂ ਦੇ ਸਮਾਜਿਕ ਅਤੇ ਆਰਥਿਕ ਸਸ਼ਕਤੀਕਰਨ ਲਈ ਵਿਸ਼ੇਸ਼ ਸਕਿੱਲ ਵਿਕਾਸ ਪ੍ਰੋਗਰਾਮ ਚਲਾਏ ਜਾ ਰਹੇ ਹਨ। ਇਸੇ ਤਹਿਤ ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾਨ (ਆਰ.ਐੱਸ.ਈ.ਟੀ.ਆਈ.), ਸੰਗਰੂਰ ਵਿਖੇ ਬੁਟਿਕ ਟਰੇਨਿੰਗ (ਸਿਲਾਈ-ਕਢਾਈ) ਦਾ ਵਿਸ਼ੇਸ਼ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ ਨੇ ਦੱਸਿਆ ਕਿ ਕੋਰਸ ਲਈ 30 ਯੋਗ ਸਿੱਖਿਆਰਥੀਆਂ ਦੀ ਚੋਣ ਕੀਤੀ ਜਾਵੇਗੀ, ਜਿਨ੍ਹਾਂ ਨੂੰ ਆਰ.ਐੱਸ.ਈ.ਟੀ.ਆਈ., ਸੰਗਰੂਰ ਵੱਲੋਂ ਮੁਫ਼ਤ ਟਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਟਰੇਨਿੰਗ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਸੈਕਟਰ ਸਕਿੱਲ ਕੌਂਸਲ ਵੱਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਵੀ ਜਾਰੀ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਟਰੇਨਿੰਗ ਹਾਸਲ ਕਰਨ ਵਾਲੇ ਉਮੀਦਵਾਰਾਂ ਨੂੰ ਸਵੈ-ਰੁਜ਼ਗਾਰ ਸਥਾਪਤ ਕਰਨ ਜਾਂ ਰੁਜ਼ਗਾਰ ਪ੍ਰਾਪਤ ਕਰਨ ਲਈ ਲੋੜੀਂਦੀ ਸਹਾਇਤਾ ਵੀ ਮੁਹੱਈਆ ਕਰਵਾਈ ਜਾਵੇਗੀ। ਟਰੇਨਿੰਗ ਲਈ ਕੇਵਲ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਤ ਯੋਗ ਅਤੇ ਬੇਰੁਜ਼ਗਾਰ ਲੜਕੇ-ਲੜਕੀਆਂ ਹੀ ਅਰਜ਼ੀ ਦੇ ਸਕਦੇ ਹਨ।

ਚਾਹਵਾਨ ਉਮੀਦਵਾਰ 30 ਜੂਨ ਤੱਕ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਮਾਲੇਰਕੋਟਲਾ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ ਜਾਂ ਤਹਿਸੀਲ ਵੈਲਫੇਅਰ ਅਫ਼ਸਰ ਹਰਪ੍ਰੀਤ ਸਿੰਘ ਦੇ ਮੋਬਾਈਲ ਨੰਬਰ 76006-98118 ’ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਦਾਖਲੇ ਲਈ ਆਧਾਰ ਕਾਰਡ, ਅਨੁਸੂਚਿਤ ਜਾਤੀ ਸਰਟੀਫਿਕੇਟ ਅਤੇ ਰੰਗਦਾਰ ਫੋਟੋਆਂ ਲਾਜ਼ਮੀ ਹਨ।

ਇਸ ਮੌਕੇ ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਮੁਕਲ ਬਾਵਾ, ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਕੰਵਲਪੁਨੀਤ ਕੌਰ, ਤਹਿਸੀਲ ਵੈਲਫੇਅਰ ਅਫ਼ਸਰ ਹਰਪ੍ਰੀਤ ਸਿੰਘ, ਅਮ੍ਰਿੰਤਪਾਲ ਸਿੰਘ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Shivam Madaan Shivam Madaan is an Indian digital media entrepreneur and journalist from Punjab, India. He is the founder of multiple digital media ventures under Bytes Internet Media Network, including Hindustan Metro, Filmi Bytes, and NewsWaala. Known for his digital-first vision and media innovation, Shivam Madaan has worked towards building modern online news and entertainment platforms focused on fast, engaging, and accessible journalism.