ਮੈਡਮ ਖੁਸ਼ਬੂ ਸਵਨਾ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼

May 11, 2026 - 22:18
ਰਾਸ਼ਟਰੀ
LATEST NEWS
Logo
ਮੈਡਮ ਖੁਸ਼ਬੂ ਸਵਨਾ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼
“ਮੈਡਮ ਖੁਸ਼ਬੂ ਸਵਨਾ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼”
Favicon
Read more on newswaala.com
11 May 2026
https://newswaala.com/punjabi/khushboo-sawna-encourages-youth-against-drugs-through-sports
Google News
ਮੈਡਮ ਖੁਸ਼ਬੂ ਸਵਨਾ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਸੰਦੇਸ਼
  • ਨਸ਼ਿਆਂ ਤੋਂ ਦੂਰ ਰਹਿਣ ਵਿੱਚ ਸਭ ਤੋਂ ਅਹਿਮ ਭੂਮਿਕਾ ਖੇਡਾਂ ਦੀ - ਖੁਸ਼ਬੂ ਸਵਨਾ
  • ਸਮਾਜ ਸੇਵੀ ਸੰਜੀਵ ਮਾਰਸ਼ਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕਰ ਰਹੇ ਸ਼ਲਾਘਾਯੋਗ ਉਪਰਾਲੇ

ਫਾਜ਼ਿਲਕਾ 11 ਮਈ - ਐਮ.ਆਰ ਕਾਲਜ ਦੇ ਖੇਡ ਸਟੇਡੀਅਮ ਵਿਖੇ ਚੱਲ ਰਹੀ ਕ੍ਰਿਕਟ ਲੀਗ ਦੌਰਾਨ ਮੁੱਖ ਮਹਿਮਾਨ ਵਜੋਂ ਖੁਸ਼ੀ ਫਾਊਂਡੇਸ਼ਨ ਦੇ ਚੇਅਰਮੈਨ ਮੈਡਮ ਖੁਸ਼ਬੂ ਸਵਨਾ ਨੇ ਪਹੁੰਚ ਕੇ ਜਿੱਥੇ ਨੌਜਵਾਨਾਂ ਦਾ ਉਤਸਾਹ ਵਧਾਇਆ ਉੱਥੇ ਉਨਾ ਕਿਹਾ ਕਿ ਨਸ਼ਿਆ ਤੋਂ ਦੂਰ ਰਹਿਣ ਵਿੱਚ ਖੇਡਾਂ ਸਭ ਤੋਂ ਮੋਹਰੀ ਹਨ |

ਮੈਡਮ ਖੁਸ਼ਬੂ ਸਵਨਾ ਨੇ ਕਿਹਾ ਕਿ ਖੇਡਾਂ ਖੇਡਣ ਨਾਲ ਜਿੱਥੇ ਅਸੀਂ ਮਾੜੀ ਸੰਗਤ ਤੋਂ ਬਚਦੇ ਹਾਂ ਤੇ ਆਪਣੀ ਐਨਰਜੀ ਨੂੰ ਸਕਾਰਾਤਮਕ ਗਤੀਵਿਧੀਆਂ ਵੱਲ ਲਗਾਉਂਦੇ ਹਾਂ ਉੱਥੇ ਅਸੀਂ ਖੇਡਾਂ ਖੇਡ ਕੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੇ ਹਾਂ| ਉਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਨਸ਼ਿਆਂ ਤੋਂ ਦੂਰ ਰਹਿਣ ਲਈ ਖੇਡਾਂ ਵੱਲ ਆਪਣੇ ਆਪ ਨੂੰ ਜੋੜਨਾ ਚਾਹੀਦਾ ਹੈ| ਉਨਾਂ ਕਿਹਾ ਕਿ ਖੇਡਾਂ ਖੇਡਣ ਨਾਲ ਅਸੀਂ ਸਰੀਰਕ ਤੌਰ ਤੇ ਵੀ ਤੰਦਰੁਸਤ ਰਹਿੰਦੇ ਹਾਂ ਤੇ ਮਾਨਸਿਕ ਤੌਰ ਤੇ ਵੀ ਮਜਬੂਤ ਬਣਦੇ ਹਾਂ |

Shivam Madaan Shivam Madaan is an Indian digital media entrepreneur and journalist from Punjab, India. He is the founder of multiple digital media ventures under Bytes Internet Media Network, including Hindustan Metro, Filmi Bytes, and NewsWaala. Known for his digital-first vision and media innovation, Shivam Madaan has worked towards building modern online news and entertainment platforms focused on fast, engaging, and accessible journalism.